ਕਾਂਗਰਸ ਨੂੰ ਇੱਕ ਹੋਰ ਝਟਕੇ ਦੀ ਤਿਆਰੀ, ਪਰਨੀਤ ਕੌਰ ਹੋ ਸਕਦੀ ਭਾਜਪਾ ‘ਚ ਸ਼ਾਮਿਲ

ਪਟਿਆਲਾ- ਕਿਸਾਨ ਅੰਦੋਲਨ ਖਤਮ ਕਰਵਾਉਣ ਤੋਂ ਬਾਅਦ ਭਾਜਪਾ ਚ ਲਗਾਤਾਰ ਉਲਟਫੇਰ ਕਰ ਰਹੀ ਹੈ । ਇਕ ਸਮੇਂ ਜਿੱਥੇ ਉਸਦੇ ਨੇਤਾ ਘਰੋਂ ਬਾਹਰ ਨਹੀਂ ਨਿਕਲਦੇ ਸਨ ,ਉਹੀ ਭਾਜਪਾ ਹੁਣ ਲਗਾਤਾਰ ਅਆਪਣਾ ਕੁਨਬਾ ਵਧਾਈ ਜਾ ਰਹੀ ਹੈ ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਬਾਅਦ ਹੁਣ ਚਰਚਾ ਹੈ ਕਿ ਪਟਿਆਲਾ ਲੋਕ ਸਭਾ ਤੋਂ ਕਾਂਗਰਸ ਦੀ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਚ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਣ ਜਾ ਰਹੇ ਹਨ ।

ਪਰਨੀਤ ਕੌਰ ਦੇ ਪਤੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਜੁਆਇਨ ਕਰ ਚੁੱਕੇ ਹਨ ।ਸੂਤਰਾਂ ਮੁਤਾਬਿਕ ਮਨਪ੍ਰੀਤ ਵਾਂਗ ਪਰਨੀਤ ਕੌਰ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੂੰ ਪਹਿਲਾਂ ਤੋਂ ਹੀ ਇਨ੍ਹਾਂ ਨੇਤਾਵਾਂ ਦੇ ਪਾਲਾ ਬਦਲਣ ਦੀ ਜਾਣਕਾਰੀ ਸੀ । ਇਹੋ ਵਜ੍ਹਾ ਰਹੀ ਕਿ ਆਪਣੀ ਪੰਜਾਬ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਉਚੇਚੇ ਤੋਰ ‘ਤੇ ਦਲ ਬਦਲੂ ਨੇਤਾਵਾਂ ‘ਤੇ ਟਿੱਪਣੀ ਕੀਤੀ ਸੀ । ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਈ.ਡੀ ਅਤੇ ਸੀ.ਬੀ.ਆਈ ਦੇ ਦਬਾਅ ਕਾਰਣ ਕਈ ਨੇਤਾ ਕਾਂਗਰਸ ਛੱਡ ਕੇ ਭਾਜਪਾ ਚ ਗਏ ਹਨ ।

ਖਬਰ ਇਹ ਵੀ ਆ ਰਹੀ ਹੈ ਕਿ ਪਹਿਲਾਂ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਦੌਰਾਨ ਪਰਨੀਤ ਕੌਰ ਦੀ ਜੁਆਇਨਿੰਗ ਹੋਣੀ ਸੀ । ਪਰ ਹੁਣ ਰੈਲੀ ਰੱਦ ਹੋਣ ਤੋਂ ਬਾਅਦ ਪਰਨੀਤ ਦਿੱਲੀ ਜਾ ਕੇ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕਰੇਗੀ ।