ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ , ਅਟਾਰੀ ਤੋਂ ਸਰਦੂਲਗੜ੍ਹ ਤੱਕ ਜਾਵੇਗੀ ਯਾਤਰਾ

ਡੈਸਕ- ਲੋਕ ਸਭਾ ਚੋਣਾਂ ਨੂੰ ਲੈਕੇ ਜਿੱਥੇ ਹਰ ਇੱਕ ਸਿਆਸੀ ਪਾਰਟੀ ਵੱਲੋਂ ਆਪਣੀ ਕਮਰ ਕਸ ਲਈ ਗਈ ਹੈ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ‘ ਪੰਜਾਬ ਬਚਾਓ ਯਾਤਰਾ’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਈ। ਅਕਾਲੀ ਦਲ ਇਸ ਯਾਤਰਾ ਰਾਹੀਂ ਜਿੱਥੇ ਆਪਣੀ ਸਰਕਾਰ ਦੌਰਾਨ ਹੋਏ ਕੰਮਾਂ ਨੂੰ ਗਿਣਵਾਉਂਦਾ ਨਜ਼ਰ ਆਵੇਗਾ ਤਾਂ ਉੱਥੇ ਹੀ ਇਸ ਯਾਤਰਾ ਰਾਹੀਂ ਵਰਕਰਾਂ ਅੰਦਰ ਵੀ ਨਵੀਂ ਰੂਹ ਫੂਕਣ ਦੀ ਕੋਸ਼ਿਸ ਕੀਤੀ ਜਾਵੇਗੀ।

ਬੀਤੇ ਦਿਨ ਹੀ ਸੁਖਬੀਰ ਬਾਦਲ ਨੇ ਯਾਤਰਾ ਦਾ ਕੈਲੰਡਰ ਜਾਰੀ ਕੀਤਾ ਸੀ। ਇਹ ਯਾਤਰਾ ਅੰਮ੍ਰਿਤਸਰ ਦੇ ਅਟਾਰੀ ਤੋਂ ਸ਼ੁਰੂ ਹੋ ਕੇ 4 ਲੋਕ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਸ ਯਾਤਰਾ ਰਾਹੀਂ ਸੁਖਬੀਰ ਸਿੰਘ ਬਾਦਲ ਨੇ ਇੱਕ ਮਹੀਨੇ ਵਿੱਚ ਸੂਬੇ ਦੇ 43 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ ਇਸ ਯਾਤਰਾ ਰਾਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਆਪਣੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਚਰਚਾਵਾਂ ਹਨ ਕਿ ਇਸ ਯਾਤਰਾ ਰਾਹੀ ਸੁਖਬੀਰ ਬਾਦਲ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦੇ ਹੋਏ ਨਜ਼ਰ ਆਉਣਗੇ।

ਇਹ ਯਾਤਰਾ 1 ਫਰਵਰੀ ਤੋਂ ਅਟਾਰੀ ਤੋਂ ਰਵਾਨਾ ਹੋਵੇਗੀ ਅਤੇ ਰਾਜਾਸਾਂਸੀ ਵੀ ਜਾਵੇਗੀ। 2 ਫਰਵਰੀ (ਅਜਨਾਲਾ ਅਤੇ ਮਜੀਠਾ), 5 ਫਰਵਰੀ (ਅੰਮ੍ਰਿਤਸਰ ਸ਼ਹਿਰ 5 ਹਲਕੇ), 6 ਫਰਵਰੀ (ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ), 7 ਫਰਵਰੀ (ਖਡੂਰ ਸਾਹਿਬ ਅਤੇ ਤਰਨਤਾਰਨ), 8 ਫਰਵਰੀ (ਪੱਟੀ ਅਤੇ ਖੇਮ ਕਰਨ), 9 ਫਰਵਰੀ (ਜ਼ੀਰਾ)। ਅਤੇ ਫ਼ਿਰੋਜ਼ਪੁਰ ਸ਼ਹਿਰ), 12 ਫਰਵਰੀ (ਫ਼ਿਰੋਜ਼ਪੁਰ ਦਿਹਾਤੀ ਅਤੇ ਫ਼ਰੀਦਕੋਟ), 13 ਫਰਵਰੀ (ਕੋਟਕਪੂਰਾ ਅਤੇ ਜੈਤੋ), 14 ਫਰਵਰੀ (ਗਿੱਦੜਬਾਹਾ ਅਤੇ ਮੁਕਤਸਰ), 15 ਫਰਵਰੀ (ਗੁਰੂਹਰਸਹਾਏ ਅਤੇ ਜਲਾਲਾਬਾਦ), 16 ਫਰਵਰੀ (ਫਾਜ਼ਿਲਕਾ ਅਤੇ ਅਬੋਹਰ), 19 ਫਰਵਰੀ (ਫਾਜ਼ਿਲਕਾ ਅਤੇ ਅਬੋਹਰ)। (ਬੱਲੂਆਣਾ ਤੇ ਮਲੋਟ), 20 ਫਰਵਰੀ (ਲੰਬੀ ਤੇ ਬਠਿੰਡਾ ਦਿਹਾਤੀ), 21 ਫਰਵਰੀ (ਭੁੱਚੋ ਮੰਡੀ ਤੇ ਬਠਿੰਡਾ ਸ਼ਹਿਰੀ), 22 ਫਰਵਰੀ (ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ), 23 ਫਰਵਰੀ (ਧਰਮਕੋਟ ਤੇ ਮੋਗਾ), 26 ਫਰਵਰੀ (ਰਾਮਪੁਰਾ ਤੇ ਮੌੜ ਮੰਡੀ)। ), 27 ਫਰਵਰੀ (ਬੁਢਲਾਡਾ ਅਤੇ ਮਾਨਸਾ) ਅਤੇ 28 ਫਰਵਰੀ ਨੂੰ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਪਹੁੰਚੇਗੀ।