● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬ ਰੋਡਵੇਜ਼ ਬੱਸ ਦੀ ਗੱਡੀ ਨਾਲ ਭਿਆਨਕ ਟੱਕਰ, ਕਈ ਲੋਕ ਜ਼ਖਮੀ

ਡੈਸਕ- ਜਲੰਧਰ ਦੇ ਧਰਮਕੋਟ-ਮੋਗਾ ਸੜਕ ‘ਤੇ ਪੰਜਾਬ ਰੋਡਵੇਜ਼ ਬੱਸ ਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਰੋਡਵੇਜ਼ ਦੀ ਬੱਸ ਤੇ ਗੱਡੀ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਜਾ ਡਿੱਗੀ, ਜਦਕਿ ਪਿਕਅੱਪ ਗੱਡੀ ਪੂਰੀ…


ਡੈਸਕ- ਜਲੰਧਰ ਦੇ ਧਰਮਕੋਟ-ਮੋਗਾ ਸੜਕ ‘ਤੇ ਪੰਜਾਬ ਰੋਡਵੇਜ਼ ਬੱਸ ਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਰੋਡਵੇਜ਼ ਦੀ ਬੱਸ ਤੇ ਗੱਡੀ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਜਾ ਡਿੱਗੀ, ਜਦਕਿ ਪਿਕਅੱਪ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਐਂਬੁਲੈਂਸ ਰਾਹੀਂ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ।

ਇਹ ਹਾਦਸਾ ਕਿਸ ਕਾਰਨ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ ‘ਚ ਜੁੱਟੀ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਦੀ ਮਦਦ ਲਈ ਐਂਬੁਲੈਂਸ ਮੌਕੇ ‘ਤੇ ਪਹੁੰਚ ਗਈ ਤੇ ਲੋਕਾਂ ਦਾ ਹਸਪਤਾਲ ਲਿਜਾ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਭੀੜ ਵੀ ਇਕੱਠੀ ਹੋ ਗਈ, ਲੋਕਾਂ ਨੇ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ।


Filed under