, , , , ,

ਰਾਜੇਵਾਲ ਲੜਣਗੇ ਸਮਰਾਲਾ ਤੋਂ ਚੋਣ,ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਲਿਸਟ

ਜਲੰਧਰ- ਸਿਆਸਤ ‘ਚ ਉਤਰੇ ਕਿਸਾਨਾਂ ਨੇ ਪੰਜਾਬ ਦੀਆਂ 117 ਵਿਧਾਨ ਸਭਾ ਚੋਣਾ ਨੂੰ ਲੈ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.ਫਿਲਹਾਲ ਦਸ ਉਮੀਦਵਾਰਾਂ ਦੇ ਨਾਂ ਹੀ ਐਲਾਣੇ ਗਏ ਹਨ.ਇਸ ਲਿਸਟ ਚ ਸੱਭ ਤੋਂ ਪ੍ਰਮੁੱਖ ਕਿਸਾਨਾਂ ਦੇ ਲੀਡਰ ਅਤੇ ਸੰਯੁਕਤ ਸਮਾਜ ਮੋਰਚੇ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਹੈ.ਰਾਜੇਵਾਲ ਨੇ ਸਮਰਾਲਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ.

ਇਸ ਲਿਸਟ ਚ ਪੇ੍ਰਮ ਸਿੰਘ ਭੰਗੂ ਘਨੌਰ ਹਲਕਾ,ਹਰਜਿੰਦਰ ਸਿੰਘ ਖਡੂਰ ਸਾਹਿਬ,ਰਵਨੀਤ ਸਿੰਘ ਬਰਾੜ ਮੋਹਾਲੀ,ਡਾ.ਸੁਖਮਨਜੋਤ ਨੂੰ ਤਰਨਤਾਰਨ,ਰਾਜੇਸ਼ ਕੁਮਾਰ ਨੂੰ ਕਰਤਾਰਪੁਰ,ਜੈਤੋਂ ਤੋਂ ਰਮਨਦੀਪ ਸਿੰਘ,ਅਜੇ ਕੁਮਾਰ ਫਿਲੌਰ,ਬਲਰਾਜ ਸਿੰਘ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ.

Corrections

Spotted an error in this story? Email contact@tvpunjab.com. We correct at the same prominence as the original.

More from TV Punjab