ਹਿਮਾਚਲ ‘ਚ ਮੀਂਹ ਦਾ ਕਹਿਰ : ਹੁਣ ਤੱਕ ਕਰੀਬ 200 ਲੋਕਾਂ ਦੀ ਮੌਤ ਅਤੇ 4600 ਕਰੋੜ ਦੇ ਨੁਕਸਾਨ ਦਾ ਖਦਸ਼ਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰੀ ਮੀਂਹ ਅਤੇ ਇਸ ਤੋਂ ਬਾਅਦ ਹੋਈ ਤਬਾਹੀ ਕਾਰਨ ਭਾਰਤ-ਤਿੱਬਤ ਰਾਸ਼ਟਰੀ ਰਾਜ ਮਾਰਗ ਸਮੇਤ ਚਾਰ ਹੋਰ ਰਾਸ਼ਟਰੀ ਰਾਜ ਮਾਰਗ ਬੰਦ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਨਾਲ ਨਦੀਆਂ-ਨਾਲੇ ਤਬਾਹੀ ਮਚਾ ਰਹੇ ਹਨ। ਥਾਂ-ਥਾਂ ‘ਤੇ ਕੱਚੇ ਪਹਾੜ ਖਿਸਕ ਰਹੇ ਹਨ । ਸੂਬੇ ਵਿਚ ਅੱਜ ਵੀ ਕਾਂਗੜਾ, ਮੰਡੀ, ਬਿਲਾਸਪੁਰ ਅਤੇ ਸਿਰਮੌਰ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਹੈ, ਜਦਕਿ ਹੋਰ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੁਣ ਤਕ ਬਾਰਿਸ ਨਾਲ ਸੰਬੰਧਤ ਦੁਰਘਟਨਾ ਵਿਚ ਲਗਪਗ 200 ਲੋਕਾਂ ਦੀ ਮੌਤ ਹੋ ਗਈ ਹੈ ਤੇ ਜਨਤਕ ਤੇ ਨਿੱਜੀ ਜਾਇਦਾਦ ਨੂੰ 4600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।