ਕਾਂਗਰਸ ਛੱਡ ਸਿੱਧੂ ਜੋੜੇ ਨੂੰ ‘ਆਪ’ ਸਰਕਾਰ ਦੀ ਚਿੰਤਾ

ਜਲੰਧਰ- ਕਾਂਗਰਸ ਪਾਰਟੀ ਚ ਆਪਣੇ ਭਵਿੱਖ ਤੋਂ ਬੇਪਰਵਾਹ ਸਿੱਧੂ ਜੋੜੇ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਫਿਕਰ ਲੱਗੀ ਹੋਈ ਹੈ ।ਪੰਜਾਬ ਚ ਖਜਾਨੇ ਦੀ ਭਰਤੀ ਨੂੰ ਲੈ ਕੇ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੀ.ਐੱਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਸਲਾਹ ਦਿੱਤੀ । ਹੁਣ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ‘ਆਪ’ ਸਰਕਾਰ ਨੂੰ ਸਲਾਹ ਦਿੱਤੀ ਹੈ ।ਅੰਮ੍ਰਿਤਸਰ ਨਾਰਥਹਲਕੇ ਤੋਂ ‘ਆਪ’ ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ ਅਫਸਰ ਕੁੰਵਰ ਵਿਜੇ ਪ੍ਰਤਾਪ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਨਾਉਣ ਲਈ ਮੈਡਮ ਸਿੱਧੂ ਨੇ ਸਰਕਾਰ ਨੂੰ ਸਿਫਾਰਿਸ਼ ਦੇ ਰੂਪ ਚ ਸਲਾਹ ਦਿੱਤੀ ਹੈ ।ਦੋਹਾਂ ਨੇਤਾਵਾਂ ਦੀ ‘ਆਪ’ ਸਰਕਾਰ ਪਰਤੀ ਗੰਭੀਰਤਾ ਨੇ ਪੰਜਾਬ ਦੇ ਸਿਆਸੀ ਹਲਕਿਆ ਚ ਨਵੀਂ ਚਰਚਾ ਛੇੜ ਦਿੱਤੀ ਹੈ ।

ਭਾਰਤੀ ਜਨਤਾ ਪਾਰਟੀ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿੱਧੂ ਪਤੀ ਪਤਨੀ ਨੂੰ ਪਹਿਲਾਂ ਅਕਾਲੀ-ਭਾਜਪਾ ਗਠਜੋੜ ਰਾਸ ਨਹੀਂ ਆਇਆ । ਦੋਹਾਂ ਨੇ ਅਕਾਲੀ ਦਲ ਖਿਲਾਫ ਭੜਾਸ ਕੱਢਨੀ ਸ਼ੁਰੂ ਕੀਤੀ । ਭੜਾਸ ਅਜਿਹੀ ਨਿਕਲਨੀ ਸ਼ੁਰੂ ਹੋਈ ਕਿ ਭਾਜਪਾ ਦੇ ਸਥਾਣਕ ਨੇਤਾ ਵੀ ਇਸਦੀ ਲਪੇਟ ਚ ਆਉਣੇ ਸ਼ੁਰੂ ਹੋ ਗਏ ।ਪਾਰਟੀ ਚੱਡਨੀ ਪਈ । ਹੁਣ ਕਾਂਗਰਸ ਚ ਥੌੜਾ ਸਮਾਂ ਰਹਿਣ ਤੋਂ ਬਾਅਦ ਸਿੱਧੂ ਪਰਿਵਾਰ ਦਾ ਕਾਂਗਰਸ ਚ ਵੀ ਲਗਭਗ ਉਹੀ ਹਾਲ ਹੋ ਗਿਆ ਹੈ ।
ਪਾਰਟੀ ਲਾਈਨ ਤੋਂ ਹੱਟ ਕੇ ਗਵਰਨਰ ਨਾਲ ਮੁਲਾਕਾਤ , ਬਾਗੀਆਂ ਨਾਲ ਰਾਬਤਾ ਕਾਇਮ ਰਖਨਾ ਅਤੇ ਫਿਰ ਮੁੱਖ ਮੰਤਰੀ ਨਾਲ ਇੱਕਲੇ ਹੀ ਮੁਲਾਕਾਤ ਕਰ ਨਵਜੋਤ ਸਿੱਧੂ ਪਹਿਲਾਂ ਹੀ ਆਪਣੀ ‘ਏਕਲਾ ਚਲੋ’ ਵਾਲੀ ਨੀਤੀ ਦਿਖਾ ਚੁੱਕੇ ਨੇ । ਹੁਣ ਉਨ੍ਹਾਂ ਦੀ ਪਤਨੀ ਨੇ ਵਿਰੋਧੀ ਪਾਰਟੀ ਦੇ ਵਿਧਾਇਕ ਦੀ ਹਿਮਾਇਤ ਕਰ ਸਿਆਸਤਦਾਨਾ ਨੂੰ ਹੈਰਾਨ ਕੀਤਾ ਹੈ ।

ਹੁਣ ਨਵੀਂ ਚਰਚਾ ਇਹ ਛੱਡ ਰਹੀ ਹੈ ਕਿ ਸਿੱਧੂ ਜੌੜਾ ਪ੍ਰਸ਼ਾਤ ਕਿਸ਼ੋਰ ਦੀ ਮਾਰਫਤ ‘ਆਪ’ ਚ ਸੈਟਿੰਗ ਦੀ ਫਿਰਾਖ ਚ ਹੈ ।ਪ੍ਰਸ਼ਾਂਤ ਕਿਸ਼ੋਰ ਦੀ ਲਗਭਗ ਹਰੇਕ ਸਿਆਸੀ ਪਾਰਟੀ ਚ ਚੰਗੀ ਪੈਠ ਹੈ ।ਪਤਾ ਚੱਲਿਆ ਹੈ ਕਿ ਸਿੱਧੂ ਹੁਣ ਕਾਂਗਰਸ ਨੂੰ ਸਬਕ ਸਿਖਾਉਣ ਲਈ ਪਾਰਟੀ ਬਦਲਨ ਦੇ ਮੂਡ ਚ ਹਨ ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚੁੰਕਿ ਸਿੱਧੂ ਵਿਰੋਧੀਆਂ ਖਿਲਾਫ ਅਕਸਰ ਜ਼ਿਆਦਾ ਬੋਲ ਜਾਂਦੇ ਹਨ ,ਸੋ ਇਸ ਲਈ ਇਸ ਵਾਰ ਮੁੰਨੀ ਬਦਨਾਮ ਵਾਲੀ ਸਥਿਤੀ ਨਾ ਬਣੇ , ਇਸ ਲਈ ‘ਆਪ’ ਵਲੋਂ ਹੀ ਸਿੱਧੂ ਨੂੰ ਸੱਦਾ ਦੇਣ ਦੀ ਕਹਾਣੀ ਲਿੱਖੀ ਜਾ ਰਹੀ ਹੈ ।ਸਿੱਧੂ ਦੀ ਜਨਤਾ ਚ ਸਾਖ ਵੀ ਬਣੀ ਰਹੇਗੀ ਅਤੇ ‘ਆਪ’ ਨੂੰ ਵੀ ਕੌਮੀ ਪੱਧਰ ‘ਤੇ ਵੱਡਾ ਨੇਤਾ ਮਿਲ ਜਾਵੇਗਾ ।