● On air now · ਟੀਵੀ ਪੰਜਾਬ

Punjabi News · Since 2013

Breaking

ਜਨਮ ਦਿਨ ‘ਤੇ ਮਜੀਠੀਆ ਨੂੰ ਮਿਲਣ ਜੇਲ੍ਹ ਪੁੱਜੇ ਸੁਖਬੀਰ-ਹਰਸਿਮਰਤ

ਪਟਿਆਲਾ- ਡ੍ਰਗ ਮਾਮਲੇ ਚ ਫਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਮਿਲਣ ਲਈ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ਪੁੱਜੇ.ਅੱਜ ਅਕਾਲੀ ਆਗੂ ਮਜੀਠੀਆ ਦਾ ਜਨਮ ਦਿਨ ਹੈ.ਸੋ ਇਸ ਦਿਨ ‘ਤੇ ਉਨ੍ਹਾਂ ਦੀ ਭੈਣ ਮਿਠਾਈ…


ਪਟਿਆਲਾ- ਡ੍ਰਗ ਮਾਮਲੇ ਚ ਫਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਮਿਲਣ ਲਈ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ਪੁੱਜੇ.ਅੱਜ ਅਕਾਲੀ ਆਗੂ ਮਜੀਠੀਆ ਦਾ ਜਨਮ ਦਿਨ ਹੈ.ਸੋ ਇਸ ਦਿਨ ‘ਤੇ ਉਨ੍ਹਾਂ ਦੀ ਭੈਣ ਮਿਠਾਈ ਲੈ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕ ਦੇਣ ਆਪਣੇ ਸਾਂਸਦ ਪਤੀ ਸੁਖਬੀਰ ਬਾਦਲ ਨਾਲ ਪਟਿਆਲਾ ਜੇਲ੍ਹ ਗਏ ਹਨ. ਸਰੰਡਰ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਬਾਦਲ ਪਰਿਵਾਰ ਵਲੋਂ ਮਜੀਠੀਆ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ.24 ਫਰਵਰੀ ਨੂੰ ਅਗਾਉਂ ਜ਼ਮਾਨਤ ਖਤਮ ਹੋਣ ਤੋਂ ਬਾਅਦ ਅਦਾਲਤ ਵਲੋਂ ਮਜੀਠੀਆ ਨੂੰ 8 ਮਾਰਚ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਸੀ.
ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਮਜੀਠੀਆ ਨਾਲ ਮਿਲਨੀ ਤੋਂ ਬਾਅਦ ਅਕਾਲੀ ਦਲ ਦੇ ਦੋਹੇਂ ਦਿੱਗਜ ਨੇਤਾ ਮੀਡੀਆ ਨਾਲ ਗੱਲਬਾਤ ਕਰਣਗੇ.ਜੇਲ੍ਹ ਜਾਣ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਕਨੂੰਨੀ ਕਾਰਵਾਈ ਨੂੰ ਕਾਂਗਰਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ.


Filed under