ਸੁਖਬੀਰ ਨੇ ਜਾਰੀ ਕੀਤਾ ਅਕਾਲੀ-ਬਸਪਾ ਦਾ ਚੋਣ ਮੈਨੀਫੈਸਟੋ,ਹਰ ਵਰਗ ਨੂੰ ਵੰਡੇ ਗੱਫੇ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾ 2022 ਨੂੰ ਲੈ ਕੇ ਅਕਾਲੀ-ਬਸਪਾ ਗਠਜੋੜ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਜਾਰੀ ਮੈਨੀਫੈਸਟੋ ਚ ਹਰੇਕ ਵਰਗ ਨੂੰ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ.ਸੁਖਬੀਰ ਮੁਤਾਬਿਕ ਇਸ ਮੈਨੀਫੈਸਟੋ ਚ ਸਿਹਤ,ਸਿੱਖਿਆ ਅਤੇ ਵਿਕਾਸ ‘ਤੇ ਜ਼ੋਰ ਦਿੱਤਾ ਗਿਆ ਹੈ.
ਅਕਾਲੀ-ਬਸਪਾ ਗਠਜੋੜ ਵਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਇਸ ਤਰ੍ਹਾਂ ਹੈ-
ਬੁਢਾਪਾ ਪੈਨਸ਼ਨ -3100,ਸ਼ਗੁਨ ਸਕੀਮ-75 ਹਜ਼ਾਰ,ਗਰੀਬਾਂ ਦੇ 5 ਲੱਖ ਮਕਾਨ ਬਣਾਏ ਜਾਣਗੇ,ਭਾਈ ਘਨੱ੍ਹਈਆ ਸਕੀਮ 10 ਲੱਖ ਮੈਡੀਕਲ ਬੀਮਾ,ਸਟੂਡੈਂਟ ਕਾਰਡ-10 ਲੱਖ ਰੁਪਏ ਦਾ ਲੋਨ,ਸਰਕਾਰੀ ਸਕੂਲਾਂ ਦਾ ਬਦਲੇਗਾ ਢਾਂਚਾ,ਸਰਕਾਰੀ ਹਸਪਤਾਲਾਂ ਦੀ ਬਦਲੇਗੀ ਨੁਹਾਰ,ਹਰ 25 ਹਜ਼ਾਰ ਆਬਾਦੀ ‘ਤੇ ਸਕੂਲ,ਸਾਰੇ ਕਾਲਜ 33 % ਸੀਟ ਰਿਜ਼ਰਵ ਰੱਖਣਗੇ ਸਰਕਾਰੀ ਵਿਦਿਆਰਥੀਆਂ ਲਈ,ਛੇ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ,4 ਫਲਾਈੰਗ ਅਕੈਡਮੀ,ਨਿਊ ਚੰਡੀਗੜ੍ਹ ਚ ਫਿਲਮ ਸਿਟੀ,ਕੰਡੀ ਏਰੀਆ ਲਈ ਵੱਖਰਾ ਮੰਤਰਾਲਾ,ਵਿਦੇਸ਼ ਨੌਕਰੀ ਅਤੇ ਸਿੱਖਿਆ ਦਾ ਨਵਾਂ ਮੰਤਰਾਲਾ,ਚਾਰ ਸੋ ਯੂਨਿਟ ਮੁਫਤ ਬਿਜਲੀ, ਇੰਡਸਟ੍ਰੀ ਨੂੰ ਸੋਲਰ ਪਲਾਂਟ ‘ਤੇ ਛੋਟ,ਪੰਜਾਬ ‘ਚ ਨਵੇਂ ਸੋਲਰ ਪਲਾਂਟ,ਛੋਟੇ ਵਪਾਰੀਆਂ ਨੂੰ 10 ਲੱਖ ਮੈਡੀਕਲ ਬੀਮਾ,25 ਲੱਖ ਤੱਕ ਦੇ ਟਰਨ ਓਵਰ ਵਾਲੇ ਦਾ ਕੋਈ ਬਹੀ ਖਾਤਾ ਨਹੀਂ,ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ,ਮੁਲਾਜ਼ਮਾਂ ‘ਤੇ ਦਰਜ ਕੇਸ ਰੱਦ ਕੀਤੇ ਜਾਣਗੇ,ਕਾਂਟ੍ਰੈਕਟ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ,ਇੱਕ ਲੱਖ ਨਵੀਂ ਸਰਕਾਰੀ ਨੌਕਰੀਆਂ,ਟ੍ਰਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ,ਆਂਗਨਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਸਟੇਟਸ,ਗੁਰੂ ਰਵਿਦਾਸ ਜੀ ਦਾ ਪਵਿੱਤਰ ਅਸਥਾਨ ਕਰਾਲਗੜ੍ਹ ‘ਚ ਬਣਾਇਆ ਜਾਵੇਗਾ,ਵਰਲਡ ਕੱਪ ਕਬੱਡੀ ਸ਼ੁਰੂ ਕੀਤੀ ਜਾਵੇਗੀ,ਨਿਊ ਚੰਡੀਗੜ੍ਹ ਚ ਮਾਰਵਾੜੀ ਘੌੜਿਆਂ ਦਾ ਰੇਸ ਕੋਰਸ ਬਣਾਇਆ ਜਾਵੇਗਾ,ਨਹਿਰਾਂ ਦਾ ਪਾਣੀ ਹੋਵੇਗਾ ਸਾਫ,ਇੰਸਪੈਕਟਰੀ ਰਾਜ ਕੀਤਾ ਜਾਵੇਗਾ ਖਤਮ,10 ਖੇਡਾਂ ਨੂੰ ਕੀਤਾ ਜਾਵੇਗਾ ਪ੍ਰੌਤਸਾਹਿਤ,ਓਲੰਪਿਕ ਜੇਤੂਆਂ ਨੂੰ 7 ਕਰੋੜ ਦਾ ਇਨਾਮ,ਪੱਤਰਕਾਰਾਂ ਨੂੰ ਜੀਵਨ ਬੀਮਾ,ਮੈਡੀਕਲ ਬੀਮਾ ਅਤੇ ਪੈਨਸ਼ਨ ਸਕੀਮ,ਘੱਟ ਗਿਣਤੀਆਂ ਲਈ ਬੋਰਡ,ਸ਼ਰਾਬ ਅਤੇ ਰੇਤ ਦਾ ਕਾਰਪੋਰੇਸ਼ਨ ਬਣਾਇਆ ਜਾਵੇਗਾ.