ਭਗਵੰਤ ਦੇ ਸਹੁੰ ਚੱਕ ਸਮਾਗਮ ਨੇ ਤਬਾਹ ਕੀਤੀ 150 ਏਕੜ ਫਸਲ-ਖਹਿਰਾ

ਜਲੰਧਰ- ‘ਆਪ’ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਹੁਣੇ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ.ਸਮਾਗਮ ਚ ਦੋ ਕਰੋੜ ਦੇ ਖਰਚ ਦੀ ਚਰਚਾ ਤਾਂ ਸੀ ਹੀ ਹੁਣ ਪੰਡਾਲ ਨੂੰ ਲੈ ਕੇ ਸਮੇਟੀ ਜਾ ਰਹੀ ਫਸਲ ਦਾ ਵਿਵਾਦ ਸ਼ੁਰੂ ਹੋ ਗਿਆ ਹੈ.ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸੋਸ਼ਲ ਨੇ ਫੋਟੋ ਅਪਲੋਡ ਕਰਕੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕੇ ਹਨ.ਖਹਿਰਾ ਦਾ ਇਲਜ਼ਾਮ ਹੈ ਕਿ ਇਸ ਸਹੁੰ ਚੁੱਕ ਸਮਾਗਮ ਦੇ ਪੰਡਾਲ ਲਈ 150 ਏਕੜ ਫਸਲ ਨੂੰ ਤਬਾਹ ਕੀਤਾ ਜਾ ਰਿਹਾ ਹੈ.
ਖਹਿਰਾ ਦੇ ਮੁਤਾਬਿਕ ਆਮ ਆਦਮੀ ਪਾਰਟੀ ਆਪਣੀ ਸਾਧਾਰਨ ਪਾਰਟੀ ਵਾਲੀ ਛਵੀ ਮੁਤਾਬਿਕ ਕੰਮ ਕਰੇ.ਜਿਸ ਨੂੰ ਲੈ ਕੇ ਉਹ ਆਪਣੇ ਆਪ ਨੂੰ ਰਿਵਾਇਤੀ ਪਾਰਟੀਆਂ ਤੋਂ ਅੱਡ ਦੱਸਦੀ ਰਹੀ ਹੈ.
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਅਮ੍ਰਿਤਸਰ ਚ ਕੀਤੇ ਗਏ ਰੋਡ ਸ਼ੌਅ ਚ ਸਰਕਾਰੀ ਬੱਸਾਂ ਦੀ ਵਰਤੋ ਵਿਵਾਦਾਂ ਨੂੰ ਜਨਮ ਦੇ ਗਈ.’ਆਪ’ ਸਰਕਾਰ ਦੇ ਸੱਤਾ ਆਉਣ ਤੋਂ ਪਹਿਲਾਂ ਹੀ ਇਲਜ਼ਾਮਬਾਜੀ ਦੇ ਨਾਲ ਵਿਵਾਦ ਸ਼ੁਰੂ ਹੋ ਗਏ ਹਨ.