● On air now · ਟੀਵੀ ਪੰਜਾਬ

Punjabi News · Since 2013

Breaking

ਵੈਨਕੂਵਰ ’ਚ ਕਈ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਇਕ ਵਿਅਕਤੀ ਮੌਤ, ਸੱਤ ਜ਼ਖ਼ਮੀ

Vancouver – ਪੂਰਬੀ ਵੈਨਕੂਵਰ ’ਚ ਅੱਜ ਤੜਕੇ ਕਈ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮਾਊਂਟ ਪਲੀਜ਼ੈਂਟ ਇਲਾਕੇ ਦੀ ਮੇਨ ਸਟਰੀਟ…


Vancouver – ਪੂਰਬੀ ਵੈਨਕੂਵਰ ’ਚ ਅੱਜ ਤੜਕੇ ਕਈ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮਾਊਂਟ ਪਲੀਜ਼ੈਂਟ ਇਲਾਕੇ ਦੀ ਮੇਨ ਸਟਰੀਟ ਅਤੇ 12 ਅਵੈਨਿਊ ’ਤੇ ਵਾਪਰਿਆ। ਪੁਲਿਸ ਮੁਤਾਬਕ ਪਹਿਲਾਂ ਲਾਲ ਕੈਡੀਲੈਕ ਗੱਡੀ ਨੇ ਇੱਕ ਟੈਕਸੀ ਨੂੰ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਇਸ ਨੇ ਇੱਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 26 ਸਾਲਾ ਟੈਕਸੀ ਚਾਲਕ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਉਹ ਟੈਕਸੀ ’ਚ ਇਕੱਲਾ ਸਵਾਰ ਸੀ। ਉੱਥੇ ਹੀ ਦੂਜੇ ਵਾਹਨ ’ਚ ਸਵਾਰ ਤਿੰਨ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ 17 ਸਾਲਾ ਕੈਡੀਲੈਕ ਚਾਲਕ ਅਤੇ ਉਸ ਦੇ ਤਿੰਨ ਹੋਰ ਸਾਥੀ ਇਸ ਹਾਦਸੇ ’ਚ ਬਚ ਗਏ ਪਰ ਫਿਰ ਵੀ ਉਨ੍ਹਾਂ ਨੂੰ ਹੱਡੀਆਂ ਟੁੱਟਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ’ਚ ਜੁਟੀ ਹੈ ਅਤੇ ਉਸ ਨੇ ਇਸ ਮਾਮਲੇ ’ਚ 17 ਸਾਲਾ ਕੈਡੀਲੈਕ ਚਾਲਕ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਉਸ ਦੇ ਵਿਰੁੱਧ ਅਪਰਾਧਿਕ ਜਾਂਚ ਚੱਲ ਰਹੀ ਹੈ।


Filed under