ਟਰੰਪ ਅੱਜ ਮੈਨਹਟਨ ਅਦਾਲਤ ’ਚ ਹੋਏ ਪੇਸ਼, ਸੁਣਵਾਈ ਦੌਰਾਨ ਖੁਦ ਨੂੰ ਦੱਸਿਆ ਬੇਕਸੂਰ

ਨਿਊਯਾਰਕ/ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪੋਰਨ ਸਟਾਰ ਨੂੰ ਗੁਪਤ ਭੁਗਤਾਨ ਦੇ ਮਾਮਲੇ ‘ਚ ਮੈਨਹਟਨ ਦੀ ਅਦਾਲਤ ‘ਚ ਪੇਸ਼ ਹੋਏ। ਇਸ ਦੌਰਾਨ ਅਦਾਲਤ ਦੀ ਚਾਰਦੀਵਾਰੀ ‘ਚ ਪਹੁੰਚਦਿਆਂ ਹੀ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਜਿਸ ਤੋਂ ਬਾਅਦ ਉਹ ਅਦਾਲਤ ‘ਚ ਪੇਸ਼ੀ ਲਈ ਪੇਸ਼ ਹੋਏ। ਭਾਰਤੀ ਸਮੇਂ ਅਨੁਸਾਰ ਦੇਰ ਰਾਤ ਤੱਕ ਚੱਲੀ ਸੁਣਵਾਈ ਦੌਰਾਨ ਸਾਬਕਾ ਰਾਸ਼ਟਰਪਤੀ ਨੇ ਖੁਦ ਨੂੰ ਬੇਕਸੂਰ ਕਰਾਰ ਦਿੱਤਾ। ਕੋਰਟ ਰੂਮ ‘ਚ ਸੁਣਵਾਈ ਦੌਰਾਨ ਟਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਖਿਲਾਫ ਧੋਖਾਧੜੀ ਦੇ 34 ਮਾਮਲੇ ਗਲਤ ਹਨ।

ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਟਰੰਪ ਨੂੰ ਕਰੀਬ ਇੱਕ ਲੱਖ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਸਟੋਰਮੀ ਡੇਨੀਅਲਸ ਨੂੰ ਇਹ ਜੁਰਮਾਨਾ ਭਰਨਾ ਪਵੇਗਾ। ਸੁਣਵਾਈ ਤੋਂ ਬਾਅਦ ਟਰੰਪ ਅਦਾਲਤ ਤੋਂ ਚਲੇ ਗਏ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਮੈਨਹਟਨ ਦੀ ਅਪਰਾਧਿਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਅਪਰਾਧਿਕ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਹ ਮਾਮਲਾ ਹੈ
ਟਰੰਪ ਦੇ ਖਿਲਾਫ ਸਭ ਤੋਂ ਵੱਡਾ ਇਲਜ਼ਾਮ ਬਾਲਗ ਸਟਾਰ ਨੂੰ ਭੁਗਤਾਨ ਕਰਨ ਦਾ ਹੈ, ਰਾਸ਼ਟਰਪਤੀ ਟਰੰਪ ਦੇ ਤਤਕਾਲੀ ਵਕੀਲ ਮਾਈਕਲ ਕੋਹਨੇ ਨੇ ਅਮਰੀਕੀ ਚੋਣਾਂ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਅਕਤੂਬਰ 2016 ਵਿੱਚ ਡੈਨੀਅਲਸ ਨੂੰ 13 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਮਾਈਕਲ ਨੇ ਪੋਰਨ ਸਟਾਰ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਕਿ ਉਹ ਟਰੰਪ ਨਾਲ ਆਪਣੇ ਅਫੇਅਰ ਦਾ ਮਾਮਲਾ ਜਨਤਕ ਨਾ ਕਰੇ। ਹੱਦ ਉਦੋਂ ਹੋ ਗਈ ਜਦੋਂ ਟਰੰਪ ਨੇ ਇਸ ਭੁਗਤਾਨ ਨੂੰ ਵਕੀਲ ਕੋਹੇਨ ਨੂੰ ਅਦਾ ਕੀਤੀ ਕਾਨੂੰਨੀ ਫੀਸ ਵਜੋਂ ਦਿਖਾਇਆ ਅਤੇ ਇਸਨੂੰ ਸਰਕਾਰੀ ਕਾਰੋਬਾਰ ਵਿੱਚ ਸ਼ਾਮਲ ਕੀਤਾ।