ਕ੍ਰਿਕੇਟ: ਅੰਡਰ-19 ਮਹਿਲਾ ਟੀਮ ਨੇ ਰਚਿਆ ਇਤਿਹਾਸ,ਟੀ-20 ਵਿਸ਼ਵ ਖਿਤਾਬ ‘ਤੇ ਕੀਤਾ ਕਬਜ਼ਾ

ਡੈਸਕ- ਭਾਰਤ ਦੇ ਖਿਾਡਰੀ ਕ੍ਰਿਕੇਟ ਦੇ ਖੇਡ ਚ ਲਾਗਾਤਾਰ ਦਬਦਬਾ ਬਣਾ ਰਹੇ ਹਨ। ਫਿਰ ਚਾਹੇ ਉਹ ਭਾਰਤ ਦੀ ਪੁਰੁਸ਼ ਟੀਮ ਹੋਵੇ ਜਾਂ ਮਹਿਲਾ । ਸੀਨੀਅਰਾਂ ਦੇ ਨਾਲ ਨਾਲ ਹੁਣ ਨੌਜਵਾਨਾਂ ਨੇ ਵੀ ਜਿੱਤ ਦੇ ਝੰਗੇ ਗਾੜਨੇ ਸ਼ੁਰੂ ਕਰ ਦਿੱਤੇ ਹਨ । ਸ਼ੈਫਾਲੀ ਵਰਮਾ ਨੇ ਭਾਰਤੀ ਮਹਿਲਾ ਕ੍ਰਿਕਟ ‘ਚ ਇਤਿਹਾਸ ਰਚ ਦਿੱਤਾ ਹੈ। ਸ਼ੈਫਾਲੀ ਵਰਮਾ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਬਣੀ । ਭਾਰਤੀ ਅੰਡਰ-19 ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਪੋਚੇਫਸਟਰੂਮ ‘ਚ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ, ਜਿਸ ਦੀ ਬਦੌਲਤ ਸ਼ੈਫਾਲੀ ਵਰਮਾ ਨੇ ਇਤਿਹਾਸਕ ਉਪਲਬਧੀ ਹਾਸਲ ਕੀਤੀ ।

ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੀ ਪਹਿਲੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸ਼ੈਫਾਲੀ ਵਰਮਾ ਵੀ ਐਮਐਸ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਦੇ ਇੱਕ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਗਈ।

MS ਧੋਨੀ ਨੇ ਤਿੰਨੋਂ ICC ਟਰਾਫੀਆਂ ਲਈ ਭਾਰਤ ਦੀ ਕਪਤਾਨੀ ਕੀਤੀ। ਵਿਰਾਟ ਕੋਹਲੀ ਨੇ ਆਪਣੀ ਅਗਵਾਈ ‘ਚ ਭਾਰਤ ਨੂੰ ਅੰਡਰ-19 ਚੈਂਪੀਅਨ ਬਣਾਇਆ ਸੀ। ਸ਼ੈਫਾਲੀ ਨੇ ਭਾਰਤੀ ਔਰਤਾਂ ਨੂੰ ਟੀ-20 ਵਿਸ਼ਵ ਕੱਪ ਚੈਂਪੀਅਨ ਵੀ ਬਣਾਇਆ ਅਤੇ ਇਸ ਵਿਸ਼ੇਸ਼ ਕਲੱਬ ਦਾ ਹਿੱਸਾ ਬਣ ਗਈ। ਇਸ ਸੂਚੀ ‘ਚ ਮੁਹੰਮਦ ਕੈਫ ਅਤੇ ਪ੍ਰਿਥਵੀ ਸ਼ਾਅ ਵਰਗੇ ਕਪਤਾਨਾਂ ਦੇ ਨਾਂ ਵੀ ਸ਼ਾਮਲ ਹਨ।