ਮਾਰਕੀਟ ’ਚ ਆਏ ਏ. ਆਈ. ਗੱਦੇ, ਚੰਗੀ ਨੀਂਦ ਅਤੇ ਬਿਮਾਰੀਆਂ ਬਾਰੇ ਦੇਣਗੇ ਜਾਣਕਾਰੀ

Las Vegasਤੰਦਰੁਸਤ ਸਰੀਰ ਲਈ ਚੰਗੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ ਪਰ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ‘ਸੁਪਨਿਆਂ ਭਰੀ ਨੀਂਦ’ ਲੈਣਾ ਇੱਕ ਸੁਪਨਾ ਹੀ ਲਗਦੀ ਹੈ। ਕੰਮ ਦੀ ਪਰੇਸ਼ਾਨੀ ਜਾਂ ਤਣਾਅ ਦੇ ਕਾਰਨ ਬਹੁਤ ਸਾਰੇ ਲੋਕ ਸਕੂਨ ਭਰੀ ਨੀਂਦ ਨਹੀਂ ਲੈ ਸਕਦੇ ਪਰ ਤੁਹਾਡੀ ਇਸ ਸਮੱਸਿਆ ਦਾ ਹੱਲ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਕਰ ਸਕਦੀ ਹੈ।
CES 2024 ਦੇ ਦੌਰਾਨ, DeRUCCI ਨੇ ਆਪਣੀ ਨਵੀਂ AI ਸੀਰੀਜ਼ T11 Pro Smart Mattress ਦਾ ਪ੍ਰਦਰਸ਼ਨ ਕੀਤਾ। ਕੰਪਨੀ ਮੁਤਾਬਕ ਇਨ੍ਹਾਂ ਗੱਦਿਆਂ ’ਚ ਕਈ ਵਿਸ਼ੇਸ਼ਤਾਵਾਂ ਹਨ। ਯੂਜ਼ਰ ਦੀ ਸਿਹਤ ਦਾ ਪੂਰਾ ਨਿਰੀਖਣ ਕਰਨ ਵਾਲੇ ਇਨ੍ਹਾਂ ਗੱਦਿਆਂ ’ਚ 23 ਸਲੀਪ/ਸਿਹਤ AI ਸੈਂਸਰ ਲੱਗੇ ਹੋਏ ਹਨ, ਜਿਹੜੇ ਕਿ ਯੂਜ਼ਰ ਦਾ ਸਰੀਰ ਕਿਵੇਂ ਕੰਮ ਕਰਦਾ ਹੈ, ਨਬਜ਼, ਸਰੀਰ ਦਾ ਤਾਪਮਾਨ ਅਤੇ ਦਿਲ ਦੀ ਧੜਕਣ ਵਰਗੀਆਂ ਚੀਜ਼ਾਂ ਦੀ ਨਿਗਰਾਨੀ ਕਰਦੇ ਹਨ। ਇੰਨਾ ਹੀ ਨਹੀਂ, ਇਹ ਗੱਦਾ ਯੂਜ਼ਰ ਦੇ ਸਰੀਰ ਦੇ ਤਾਪਮਾਨ ਦੇ ਆਧਾਰ ’ਤੇ ਥਰਮੋਸਟੈਟ ’ਤੇ ਤਾਪਮਾਨ ਨੂੰ ਵੀ ਐਡਜੈਸਟ ਕਰੇਗਾ। ਇਹ ਗੱਦਾ ਯੂਜ਼ਰ ਨੂੰ ਉਨ੍ਹਾਂ ਸਿਹਤ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦੇ ਦਿੰਦਾ ਹੈ, ਜਿਨ੍ਹਾਂ ਬਾਰੇ ਉਹ ਪਹਿਲਾਂ ਜਾਣੂ ਨਹੀਂ ਹੁੰਦਾ
ਆਪਣੀਆਂ ਇਨ੍ਹਾਂ ਖ਼ਾਸ ਵਿਸ਼ਸ਼ੇਤਾਵਾਂ ਦੇ ਚੱਲਿਦਆਂ ਇਨ੍ਹਾਂ ਗੱਦਿਆਂ ਨੇ CES 2024 ’ਚ ਦੋ CES ਇਨੋਵੈਟਿਵ ਐਵਾਰਡ ਜਿੱਤੇ ਹਨ। ਟੀ. 11 ਪ੍ਰੋ ਸਮਾਰਟ ਗੱਦੇ ਦੀ ਕੀਮਤ ਲਗਭਗ 8000 ਡਾਲਰ ਹੋਵੇਗੀ। ਕੰਪਨੀ ਦੇ ਕੋਲ ਇੱਕ ਸਮਾਰਟ ਸਿਰਾਹਣਾ ਵੀ ਹੈ, ਜਿਹੜਾ ਕਿ ਖੁਰਾੜੇ ਮਾਰਨ ’ਤੇ ਐਡਜੈਸਟ ਹੋ ਜਾਵੇਗਾ।