ਕੈਨੇਡਾ ਸਰਕਾਰ ਕੋਰੋਨਾ ਟੀਕੇ ਤੇ ਹੋਈ ਸਖ਼ਤ

Vancouver – ਕੈਨੇਡਾ ਸਰਕਾਰ ਵੱਲੋਂ ਫ਼ੈਡਰਲ ਮੁਲਾਜ਼ਮਾਂ ਤੇ ਯਾਤਰੀਆਂ ਲਈ ਵੱਡਾ ਐਲਾਨ ਕੀਤਾ ਗਿਆ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਰੋਨਾ ਟੀਕੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਹੈ।ਇਸ ਦੇ ਮੁਤਾਬਿਕ ਅਕਤੂਬਰ ਦੇ ਅੰਤ ਤੱਕ ਫ਼ੈਡਰਲ ਮੁਲਾਜ਼ਮਾਂ ਨੂੰ ਵੈਕਸੀਨ ਲਗਵਾਉਣੀ ਜ਼ਰੂਰੀ ਹੋਵੇਗੀ। ਜੇਕਰ ਮੁਲਾਜ਼ਮ ਅਜਿਹਾ ਨਹੀਂ ਕਰਦੇ ਤਾਂ ਤਾਂ ਉਹਨਾਂ ਨੂੰ ਬਿਨ੍ਹਾਂ ਤਨਖ਼ਾਹ ਤੋਂ ਛੁੱਟੀ ‘ਤੇ ਭੇਜ ਦਿੱਤਾ ਜਾਵੇਗਾ । ਇਸ ਦੇ ਨਾਲ ਹੀ 30 ਅਕਤੂਬਰ ਤੋਂ ਰੇਲ, ਹਵਾਈ ਜਹਾਜ਼ ਰਹੀ ਸਫ਼ਰ ਕਰਨ ਵਾਲਿਆਂ ਲਈ ਵੀ ਟੀਕਾ ਲਗਵਾਉਣਾ ਜ਼ਰੂਰੀ ਹੁੰਦਾ ਹੈ।ਇਸ ਨਵੀਂ ਨੀਤੀ ਅਧੀਨ ਤਕਰੀਬਨ 267,000 ਮੁਲਾਜ਼ਮਾਂ ਨੂੰ 29 ਅਕਤੂਬਰ ਤੱਕ ਆਪਣੀ ਆਪਣੀ ਵੈਕਸੀਨੇਸ਼ਨ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ।
ਇਸ ਤੋਂ ਪਹਿਲਾਂ ਜਸਟਿਨ ਟਰੂਡੋ ਵੱਲੋਂ ਚੋਣ ਪ੍ਰਚਾਰ ਦੌਰਾਨ ਵੀ ਲਾਜ਼ਮੀ ਵੈਕਸੀਨੇਸ਼ਨ ਦਾ ਜਿਕਰ ਕੀਤਾ ਜਾਂਦਾ ਰਿਹਾ ਹੈ। ਹਾਲ ਹੀ ‘ਚ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫੋਕਸ ਵੈਕਸੀਨ ਨੂੰ ਲਾਜ਼ਮੀ ਕਰਨ ਦਾ ਹੋਵੇਗਾ। ਇਸ ਬਾਰੇ ਅੱਜ ਉਨ੍ਹਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਹੁਣ 30 ਅਕਤੂਬਰ ਤੋਂ, ਫ਼ੈਡਰਲ ਸਰਕਾਰ ਦੁਆਰਾ ਰੈਗੁਲੇਟੇਡ ਸਾਰੇ ਹਵਾਈ, ਰੇਲ ਅਤੇ ਮਰੀਨ ਟ੍ਰਾਂਸਪੋਰਟੇਸ਼ਨ ਸੈਕਟਰਜ਼ ਦੀਆਂ ਸੰਸਥਾਵਾਂ/ਕੰਪਨੀਆਂ ਨੂੰ ਮੁਲਾਜ਼ਮਾਂ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਸ਼ੁਰੂ ਕਰਨੀ ਜ਼ਰੂਰੀ ਹੋਵੇਗੀ। ਇਹਨਾਂ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਦੇ ਵੈਕਸੀਨੇਟੇਡ ਹੋਣ ਨੂੰ ਯਕੀਨੀ ਬਣਾਉਣਾ ਪਵੇਗਾ, ਅਤੇ ਬਿਨ੍ਹਾਂ ਵੈਕਸੀਨ ਵਾਲੇ ਮੁਲਾਜ਼ਮਾਂ ਨੂੰ ਮਜਬੂਰਨ ਨੌਕਰੀ ਤੋਂ ਬਾਹਰ ਕਰ ਦਿੱਤਾ ਜਾਵੇਗਾ।