ਬਲਕਾਰ ਨੂੰ ‘ਫਟਕਾਰ’ ਦੀ ਥਾਂ ਮੁੱਖ ਮੰਤਰੀ ਨੇ ਦਿੱਤਾ ‘ਸਤਿਕਾਰ’ !

ਡੈਸਕ- ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਚ ਥਾਂ ਦਿੱਤੀ ਹੈ ।ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਣਗੇ ।ਬਲਕਾਰ ਸਿੰਘ ਪੰਜਾਬ ਪੁਲਿਸ ਵਿਚੋਂ ਬਤੌਰ ਡੀ.ਸੀ.ਪੀ ਰਿਟਾਇਰ ਹੋਏ ਹਨ । ਖਾਸ ਗੱਲ ਇਹ ਹੈ ਕਿ ਜਲੰਧਰ ਦੀ ਲੋਕ ਸਭਾ ਜ਼ਿਮਣੀ ਚੋਣ ਦੌਰਾਨ ਬਲਕਾਰ ਸਿੰਘ ਕਾਫੀ ਚਰਚਾ ਚ ਰਹੇ ਸਨ। ਅਕਾਲੀ ਨੇਤਾ ਬਿਕਰਮ ਮਜੀਠੀਆ ਨਾਲ ਉਨ੍ਹਾਂ ਦੀ ਖੂਬ ਸ਼ਬਦੀ ਜੰਗ ਹੋਈ ।ਮਜੀਠੀਆ ਨੇ ਖੁਲਾਸਾ ਕੀਤਾ ਸੀ ਕਿ ਸਾਬਕਾ ਪੁਲਿਸ ਨੇ ਅਫਸਰ ਨੇ ਆਪਣੇ ਬੇਟੇ ਨੂੰ ਪੰਜਾਬ ਪੁਲਿਸ ਚ ਨੌਕਰੀ ਲਗਵਾਉਣ ਲਈ ਜਾਅਲੀ ਪੱਤਰ ਪੇਸ਼ ਕੀਤੇ ਸਨ ।ਉਨ੍ਹਾਂ ਆਪਣੇ ਆਪ ਨੂੰ 50 % ਡਿਸੇਬਲ ਯਾਨੀ ਕਿ ਆਪਣੇ ਅੱਧੇ ਸ਼ਰੀਰ ਨੂੰ ਬੇਜ਼ਾਰ ਦੱਸਿਆ ਸੀ । ਬਕੌਲ ਮਜੀਠੀਆ ਬਲਕਾਰ ਸਿੰਘ ਨੇ ਝੂਠੀ ਰਿਪੋਰਟ ਪੇਸ਼ ਕਰਕੇ ਨੌਕਰੀ ਹਾਸਲ ਕਰਬ ਦੀ ਕੋਸ਼ਿਸ਼ ਕੀਤੀ । ਇਸ ਬਾਬਤ ਉਨ੍ਹਾਂ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੀ ਵਿੱਠੀ ਵੀ ਮੀਡੀਆ ਸਾਹਮਨੇ ਪੇਸ਼ ਕੀਤੀ ਸੀ ।

ਮਜੀਠੀਆ ਦੇ ਇਲਜ਼ਾਮਾਂ ਤੋਂ ਤਿਲਮਿਲਾਏ ਬਲਕਾਰ ਸਿੰਘ ਨੇ ਮਜੀਠੀਆ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਆਖੀ ਸੀ । ਉਨ੍ਹਾਂ ਇਲਜ਼ਾਮ ਲਗਾਏ ਸਨ ਕਿ ਮਜੀਠੀਆ ਨੇ ਦਲਿਤਾਂ ਖਿਲਾਫ ਗਲਤ ਸ਼ਬਦਾਂ ਦੀ ਵਰਤੋ ਕੀਤੀ ਹੈ । ਹੁਣ ਇਨ੍ਹਾ ਸਮਾਂ ਬੀਤ ਜਾਣ ਤੋਂ ਬਾਅਦ ਜਿੱਥੇ ਬਲਕਾਰ ਸਿੰਘ ਮਜੀਠੀਆ ਖਿਲ਼ਾਫ ਕਨੂੰਨੀ ਕਾਰਵਾਈ ਤੋਂ ਦੂਰ ਰਹੇ , ਉੱਥੇ ਮਜੀਠੀਆ ਦੇ ਇਲਜ਼ਾਮਾਂ ‘ਤੇ ਸੀ.ਐੱਮ ਮਾਨ ਅਤੇ ਡੀ.ਜੀ.ਪੀ ਚਲੋਂ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ।ਮਜੀਠੀਆ ਜਿੱਥੇ ਬਲਕਾਰ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸਨ ਹੁਣ ਉਸਦੇ ਉਲਟ ਸੀ.ਐੱਮ ਮਾਨ ਵਲੋਂ ਆਪਣੇ ਵਿਧਾਇਕ ਦੀ ਪਿੱਠ ਥੱਪ ਥਪਾ ਕੇ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ।