ਭਗਵੰਤ ਮਾਨ ਸਰਕਾਰ ‘ਤੇ ਕੋਵਿਡ ਦਾ ਹਮਲਾ , ਹਰਜੋਤ ਬੈਂਸ ਹੋਏ ਪਾਜ਼ੇਟਿਵ

ਚੰਡੀਗੜ੍ਹ- ਕੋਰੋਨਾ ਮਹਾਮਾਰੀ ਨਵੇਂ ਰੂਪਾਂ ਨਾਲ ਫਿਰ ਤੋਂ ਦੇਸ਼ ਦੁਨੀਆ ਚ ਕਹਿਰ ਬਰਪਾ ਰਹੀ ਹੈ । ਕਦੇ ਮੰਕੀਪਾਕਸ ਅਤੇ ਕੁੱਝ ਹੋਰ ਨਾਵਾਂ ਨਾਲ ਰੋਜ਼ਾਨਾ ਲੋਕਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ । ਪੰਜਾਬ ਚ ਵੀ ਕੋਰੋਨਾ ਦੇ ਕੇਸ ਵੇਖਣ ਨੂੰ ਮਿਲ ਰਹੇ ਹਨ । ਸੂਬੇ ਦੀ ਨਵੀਂ ਬਣੀ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਕੋਰੋਨਾ ਤੋਂ ਪੀੜਤ ਹੋ ਗਏ ਹਨ । ਇਹ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ ਰਾਹੀਂ ਜਨਤਕ ਕੀਤੀ ।

ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ‘ਚ 81 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 35 ਪੁਰਸ਼ ਅਤੇ 46 ਔਰਤਾਂ ਹਨ। ਸਕਾਰਾਤਮਕਤਾ ਦਰ 9.96 ਫੀਸਦੀ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਸਭ ਤੋਂ ਵੱਧ 145 ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਤ ਇਹ ਬਣ ਰਹੇ ਹਨ ਕਿ ਹੁਣ ਗੰਭੀਰ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈ ਰਿਹਾ ਹੈ। ਪੀਜੀਆਈ ਵਿੱਚ ਇਸ ਸਮੇਂ 4 ਮਰੀਜ਼ ਵੈਂਟੀਲੇਟਰ ’ਤੇ ਹਨ। ਉੱਥੇ ਹੀ, ਜੀਐਮਸੀਐਚ-32 ਵਿੱਚ ਇੱਕ ਮਰੀਜ਼ ਵੈਂਟੀਲੇਟਰ ‘ਤੇ ਹੈ। ਪੀਜੀਆਈ ਵਿੱਚ 11 ਮਰੀਜ਼, ਜੀਐਮਸੀਐਚ-32 ਵਿੱਚ 9 ਅਤੇ ਜੀਐਮਐਸਐਚ 16 ਵਿੱਚ 8 ਮਰੀਜ਼ ਆਕਸੀਜਨ ਸਹਾਇਤਾ ‘ਤੇ ਹਨ। ਇਸ ਵੇਲੇ ਕੁੱਲ 32 ਮਰੀਜ਼ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਹਨ। ਪਿਛਲੇ 24 ਘੰਟਿਆਂ ਵਿੱਚ 813 ਲੋਕਾਂ ਦੀ ਜਾਂਚ ਕੀਤੀ ਗਈ ਹੈ। 53 ਸੰਕਰਮਿਤ ਮਰੀਜ਼ ਠੀਕ ਹੋ ਚੁੱਕੇ ਹਨ।