● On air now · ਟੀਵੀ ਪੰਜਾਬ

Punjabi News · Since 2013

Breaking

ਨਵਜੋਤ ਕੌਰ ਸਿੱਧੂ ਨਾਲ 2 ਕਰੋੜ ਦੀ ਠੱਗੀ, ਆਪਣੇ ਹੀ ਕਰੀਬੀਆਂ ‘ਤੇ ਲਗਾਏ ਆਰੋਪ

ਡੈਸਕ- ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿਜੀ ਸਹਾਇਕ ਤੇ ਅਮਰੀਕਾ ‘ਚ ਰਹਿਣ ਵਾਲੇ ਐਨਆਰਆਈ ਤੇ ਦੋ ਕਰੋੜ ਰੁਪਏ ਦੀ ਧੋਖਾਧੜੀ ਦਾ ਗੰਭੀਰ ਆਰੋਪ ਲਗਾਇआ ਹੈ। ਇਹ ਮਾਮਲਾ ਰਣਜੀਤ ਐਵਨਿਊ…


ਡੈਸਕ- ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿਜੀ ਸਹਾਇਕ ਤੇ ਅਮਰੀਕਾ ‘ਚ ਰਹਿਣ ਵਾਲੇ ਐਨਆਰਆਈ ਤੇ ਦੋ ਕਰੋੜ ਰੁਪਏ ਦੀ ਧੋਖਾਧੜੀ ਦਾ ਗੰਭੀਰ ਆਰੋਪ ਲਗਾਇआ ਹੈ। ਇਹ ਮਾਮਲਾ ਰਣਜੀਤ ਐਵਨਿਊ ਸਥਿਤ ਐਸਸੀਓ ਨੰਬਰ 10 ਦੀ ਰਜਿਸਟ੍ਰੇਸ਼ਨ ਸਬੰਧੀ ਦੱਸਿਆ ਜਾ ਰਿਹਾ, ਜਿਸ ਦੀ ਜਾਂਚ ਇਕਨੋਮਿਕ ਓਫੈਂਸ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।

ਸ਼ਿਕਾਇਤ ਵਿੱਚ ਦੱਸਿਆ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵੇਨਿਊ ਇਲਾਕੇ ਵਿਚ ਐੱਸਸੀਓ ਦੀ ਰਜਿਸਟਰੇਸ਼ਨ ਦੇ ਬਹਾਨੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਤੋਂ ਵੱਧ ਰੁਪਏ ਵਸੂਲੇ ਗਏ।। ਇਸ ਮਾਮਲੇ ਵਿਚ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀ ਨੇ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਰਹਿੰਦੇ ਐਨ.ਆਰ.ਆਈ .ਵੱਲੋਂ ਆਪਣੇ ਰਿਸ਼ਤੇਦਾਰਾਂ ਰਾਹੀਂ ਰਣਜੀਤ ਐਵਨਿਊ ਵਿਚ ਸ਼ੋਅਰੂਮ ਵੇਚਿਆ ਜਾ ਰਿਹਾ ਹੈ, ਜਿਸ ਦੀ ਕੀਮਤ ਵੀ ਜਾਇਜ਼ ਹੈ।

ਇਹ ਪ੍ਰਾਪਰਟੀ ਖਰੀਦਣ ਲਈ ਉਨ੍ਹਾਂ ਉਸ ਨੂੰ ਕੁਝ ਅਗਾਊਂ ਰਕਮ ਦੇਣ ਵਾਸਤੇ ਵੀ ਆਖਿਆ। ਇਸ ਸਬੰਧੀ ਲੋਂੜੀਂਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ ਕਰੋੜ ਰੁਪਏ ਤੋਂ ਵੱਧ ਰਾਸ਼ੀ ਬੈਂਕ ਰਾਹੀਂ ਮਾਲਕ ਦੇ ਖਾਤੇ ਵਿੱਚ ਭੇਜ ਦਿੱਤੀ। ਬਾਕੀ ਰਹਿੰਦੀ ਰਕਮ ਚੈੱਕ ਰਾਹੀਂ ਨਿੱਜੀ ਸਹਾਇਕ ਨੂੰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀਆਂ ਤੇ ਹੋਰਨਾਂ ਨੇ ਆਪਣੇ ਮੰਤਵ ਵਾਸਤੇ ਵਰਤੀ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


Filed under