ਚੰਡੀਗੜ੍ਹ- ਸੱਭ ਤੋਂ ਨੌਜਵਾਨ ਅਤੇ ਬਜ਼ੁਰਗ ਮੁੱਖ ਮੰਤਰੀ ਹੋਣ ਦਾ ਰਿਕਾਰਡ ਬਨਾਉਣ ਵਾਲੇ ਅਕਾਲੀ ਦਲ ਦੇ ਸਰਪ੍ਰਸਤ 94 ਸਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ ।ਬੀਤੀ ਰਾਤ ਸਰਦਾਰ ਬਾਦਲ ਨੂੰ ਪੀ.ਜੀ.ਆਈ ਲਿਜਾਇਆ ਗਿਆ ।ਸਰਦਾਰ ਬਾਦਲ ਨੂੰ ਛਾਤੀ ਅਤੇ ਪੇਟ ਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਚੈੱਕਅੱਪ ਲਈ ਇੱਥੇ ਦਾਖਲ ਕਰਵਾ ਦਿੱਤਾ ਗਿਆ ਹੈ ।
ਡਾਕਟਰਾਂ ਦਾ ਕਹਿਣਾ ਹੇੈ ਕਿ ਸਰਦਾਰ ਬਾਦਲ ਨੂੰ ਗੈਸਟਿਕ ਦੀ ਸਮੱਸਿਆਂ ਕਾਰਣ ਇੱਥੋਂ ਦੇ ਐਡਵਾਂਸ ਕਾਰਡੀਅਕ ਸੈਂਟਰ ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ ।
ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਸਵੇਰਸਾਰ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਂਨ ਨਵਜੋਤ ਸਿੱਧੂ ਨੂੰ ਵੀ ਬਿਮਾਰੀ ਦੇ ਚਲਦਿਆਂ ਪੀ.ਜੀ.ਆਈ ਹੀ ਦਾਕਲ਼ ਕਰਵਾਇਆ ਗਿਆ । ਉਹ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਚ ਪਟਿਆਲਾ ਜੇਲ੍ਹ ਵਿਖੇ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ ।
Filed under

