ਨੇਤਾ ਵਿਰੋਧੀ ਧਿਰ: ਪ੍ਰਤਾਪ ਬਾਜਵਾ ਨੇ ਠੋਕਿਆ ਆਪਣਾ ਦਾਅਵਾ

ਚੰਡੀਗੜ੍ਹ- ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾ ਚ ਬੁਰੀ ਤਰ੍ਹਾਂ ਹਾਰ ਕੇ 77 ਦੇ ਅੰਕੜੇ ਤੋਂ 18 ‘ਤੇ ਆ ਕੇ ਸਿਮਟ ਗਈ ਹੈ.ਵਿਧਾਨ ਸਭਾ ਚ ਵੀ ਸੀਟਾਂ ਦੀ ਸਥਿਤੀ ਬਦਲ ਗਈ ਹੈ.ਹੁਣ ਵਿਰੋਧੀ ਖੇਮੇ ਚ ਦੇ ਵਿੱਚ ਕੌਣ ਅਹਿਮ ਭੂਮਿਕਾ ਨਿਭਾਵੇਗਾ,ਚਰਚਾ ਇਸ ਗੱਲ ਦੀ ਛਿੜੀ ਹੋਈ ਹੈ.ਕਾਂਗਰਸ ਪਾਰਟੀ ਦੇ ਚੁਣੇ ਹੋਏ 18 ਵਿਧਾਇਕਾਂ ਚ ਨੇਤਾ ਵਿਰੋਧੀ ਧਿਰ ਦੇ ਅਹੁਦੇ ਲਈ ਨੱਠ ਭੱਜ ਸ਼ੁਰੂ ਹੋ ਗਈ ਹੈ.ਇਸੇ ਵਿਚਕਾਰ ਕਾਦੀਆਂ ਹਲਕੇ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਉਮੀਦਵਾਰੀ ਦਾ ਦਾਅਵਾ ਠੌਕਿਆ ਹੈ.
ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਇਹ ਜ਼ਿੰਮੇਵਾਰੀ ਕਿਸੇ ਸੀਨੀਅਰ,ਅਨੁਭਵੀ ਅਤੇ ਇਮਾਨਦਾਰ ਨੇਤਾ ਨੂੰ ਮਿਲਣੀ ਚਾਹੀਦੀ ਹੈ.ਇਸਦੇ ਨਾਲ ਹੀ ਉਨ੍ਹਾਂ ਇਹ ਦੱਸ ਦਿੱਤਾ ਕਿ ਉਹ ਰਾਜ ਸਭਾ,ਵਿਧਾਨ ਸਭਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ.ਕਈ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ.ਬਾਜਵਾ ਨੇ ਇਹ ਬਿਆਨ ਜਾਰੀ ਕਰਕੇ ਹਾਈਕਮਾਨ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ.
ਦੂਜੇ ਪਾਸੇ ਬਾਜਵਾ ਨੂੰ ਚੁਣੌਤੀ ਵੀ ਆਪਣੇ ਮਾਝੇ ਦੇ ਸਾਥੀ ਸੁਖਜਿੰਦਰ ਰੰਧਾਵਾ ਤੋਂ ਮਿਲ ਰਹੀ ਹੈ.ਕਾਂਗਰਸੀ ਹਲਕਿਆਂ ਚ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਜਲਦ ਹੀ ਇਸ ਅਹੁਦੇ ‘ਤੇ ਫੈਸਲਾ ਸੁਣਾ ਸਕਦੀ ਹੈ.