ਪੁਲਿਸ ਨੇ ਨੱਪੇ ਸ਼ਿਵ ਸੈਨਾ ਦੇ ਦੋ ਨੌਜਵਾਨ ਆਗੂ , ਬੰਦ ਦਾ ਦਿੱਤਾ ਸੀ ਸੱਦਾ

ਗੁਰਦਾਸਪੁਰ- ਪਟਿਆਲਾ ਚ ਬੀਤੇ ਦਿਨ ਹੋਈ ਝੜਪ ਤੋਂ ਬਾਅਦ ਪੰਜਾਬ ਪੁਲਿਸ ਬੇਹਦ ਮੁਸਤੈਦੀ ਨਾਲ ਕੰਮ ਕਰ ਰਹੀ ਹੈ । ਆਪਣੇ ਹੀ ਵੱਡੇ ਅਫਸਰਾਂ ਨੂੰ ਚਲਦਾ ਕਰਨ ਤੋਂ ਬਾਅਦ ਹੁਣ ਸ਼ਿਵ ਸੈਨਾ ਆਗੂਆਂ ‘ਤੇ ਵੀ ਪੁਲਿਸ ਦੀ ਪੈਨੀ ਨਜ਼ਰ ਹੈ ਤਾਂ ਜੋ ਮੁੜ ਤੋਂ ਪਟਿਆਲਾ ਵਾਲੇ ਹਾਲਾਤ ਨਾ ਬਣਨ । ਕਾਲੀ ਮਾਤਾ ਮੰਦਿਰ ‘ਤੇ ਹਮਲੇ ਦੇ ਵਿਰੋਧ ਚ ਗੁਰਦਾਸਪੁਰ ਦੇ ਧਾਰੀਵਾਲ ਚ ਬੰਦ ਦੀ ਕਾਲ ਕਰਨ ਵਾਲੇ ਦੋ ਸ਼ਿਵ ਸੈਨਾ ਆਗੂਆਂ ਨੂੰ ਗੁਰਦਾਸਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਇੰਚਾਰਜ ਹਨੀ ਮਹਾਜਨ ਅਤੇ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਰੋਹਿਤ ਮਹਾਜਨ ਨੂੰ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ।ਗ੍ਰਿਫਤਾਰੀ ਤੋਂ ਬਾਅਦ ਸ਼ਿਵ ਸੈਨਾ ਆਗੂ ਹਨੀ ਮਹਾਜਨ ਨੇ ਵੀਡੀਓ ਜਾਰੀ ਇਹ ਜਾਣਕਾਰੀ ਜਨਤਕ ਕੀਤੀ ਹੈ । ਇਸਦੇ ਨਾਲ ਹੀ ਦੋਹਾਂ ਆਗੂਆਂ ਨੇ ਪੰਜਾਬ ਚ ਸ਼ਾਂਤੀ ਵਿਵਸਥਾ ਕਾਇਮ ਰਖਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਹੈ । ਦੋਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਪਟਿਆਲਾ ਚ ਸ਼੍ਰੀ ਕਾਲੀ ਮਾਤਾ ਮੰਦਿਰ ਹੋਏ ਹਮਲੇ ਦਾ ਉਨ੍ਹਾਂ ਨੂੰ ਦੁੱਖ ਹੈ । ਪਰ ਦੋਹਾਂ ਧਿਰਾਂ ਨੂੰ ਅਮਨ ਸ਼ਾਂਤੀ ਨਾਲ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਚ ਹੀ ਖਾਲਿਸਤਾਨ ਵਿਰੋਧੀ ਮਾਰਚ ਦਾ ਅਯੋਜਨ ਕਰਨ ਵਾਲੇ ਹਰੀਸ਼ ਸਿੰਗਲਾ ਨੂੰ ਪਾਰਟੀ ਨੇ ਬਾਹਰ ਦਾ ਰਾਹ ਵਿਕਾ ਦਿੱਤਾ ।ਇਸਦੇ ਬਾਵਜੂਦ ਹਮਲੇ ਤੋਂ ਦੁੱਖੀ ਹਿੰਦੂ ਨੇਤਾਵਾਂ ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਕੱਲ੍ਹ ਹੀ ਹਰੀਸ਼ ਸਿੰਘਲਾ ਅਤੇ ਉਸਦੇ ਬੇਟੇ ਦਾ ਮੰਦਿਰ ਚ ਕੁਟਾਪਾ ਚਾੜ ਦਿੱਤਾ ।

ਚਾਹੇ ਕੱਲ੍ਹ ਦੋ ਧਿਰ ਆਪਸ ਚ ਭਿੜੇ ਸਨ ,ਪਰ ਇਸਦੇ ਬਾਵਜੂਦ ਦੋਹਾਂ ਪਾਸੋਂ ਸ਼ਾਂਤੀ ਦੀ ਅਪੀਲ ੳਤੇ ਆਂਪਸੀ ਭਾਈਚਾਰੇ ਦੀ ਗੱਲ ਕੀਤੀ ਜਾ ਰਹੀ ਹੈ ।