US Presidential Election: ਜ਼ਬਰਦਸਤ ਰਹੀ ਰੀਪਬਲਿਕਨਾਂ ਦੀ ਪਹਿਲੀ ਪ੍ਰਾਇਮਰੀ ਬਹਿਸ , ਸਟੇਜ ’ਤੇ ਲੜੇ ਰਾਮਾਸਵਾਮੀ ਅਤੇ ਨਿੱਕੀ!

Washington- ਰੀਪਬਲਿਕਨ ਪਾਰਟੀ ਵਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ ’ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਪਾਰਟੀ ਦੇ ਅੱਠ ਉਮੀਦਵਾਰ ਪਹਿਲੀ ਵਾਰ ਸਟੇਜ ’ਤੇ ਇਕੱਠੇ ਆਏ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਵੋਟਰਾਂ ਦਾ ਪੂਰਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਉਮੀਦਵਾਰਾਂ ’ਚ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਨਸਨ ਅਤੇ ਨੌਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਸਨ। ਬੁੱਧਵਾਰ ਨੂੰ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਰਾਸ਼ਟਰਪਤੀ ਦੀ ਦੌੜ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੇ ਇਸ ਬਹਿਸ ਭਾਗ ਨਹੀਂ ਲਿਆ ਪਰ ਦਿਲਸਚਪ ਗੱਲ ਇਹ ਰਹੀ ਕਿ ਜਦੋਂ ਵੀ ਸਟੇਜ ’ਤੇ ਕੋਈ ਗੱਲ ਛਿੜਦੀ, ਹਰ ਵਾਰ ਕਿਤੇ ਨਾ ਕਿਤੇ ਉਨ੍ਹਾਂ ਦਾ ਜ਼ਿਕਰ, ਉਨ੍ਹਾਂ ਦਾ ਨਾਂ ਉਮੀਦਵਾਰਾਂ ਦੀ ਜ਼ੁਬਾਨ ’ਤੇ ਆ ਹੀ ਜਾਂਦਾ। ਕੁੱਲ ਮਿਲਾ ਕੇ ਟਰੰਪ ਇਸ ਸਟੇਜ ’ਤੇ ਤਾਂ ਨਹੀਂ ਮੌਜੂਦ ਸਨ ਪਰ ਉਮਦਿਵਾਰਾਂ ਵਿਚਾਲੇ ਚਰਚਾ ’ਚ ਉੁਨ੍ਹਾਂ ਦੀ ਹਾਜ਼ਰੀ ਪ੍ਰਤੱਖ ਨਜ਼ਰ ਆਈ।
ਰਾਸ਼ਟਰਪਤੀ ਦੀ ਦੌੜ ’ਚ ਖੜ੍ਹੇ ਇਨ੍ਹਾਂ ਅੱਠ ਦਾਅਵੇਦਾਰਾਂ ਨੇ ਸਟੇਜ ’ਚ ਆਪਣੇ-ਆਪ ਨੂੰ ਦੂਜਿਆਂ ਨਾਲੋਂ ਬਿਹਤਰ ਦਿਖਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਇਸ ਦੌਰਾਨ ਕਈਆਂ ਵਿਚਾਲੇ ਤਾਂ ਤਿੱਖੀ ਬਹਿਸ ਵੀ ਹੋਈ ਅਤੇ ਇਸ ਮਾਮਲੇ ’ਚ ਭਾਰਤੀ ਮੂਲ ਦੇ ਦੋ ਦਾਅਵੇਦਾਰਾਂ ਨਿੱਕੀ ਹੈਲੀ ਅਤੇ ਵਿਵੇਦ ਰਾਮਾਸਵਾਮੀ ਦੇ ਨਾਂ ਸਭ ਤੋਂ ਅੱਗੇ ਹਨ। ਦੋਹਾਂ ਵਿਚਾਲੇ ਵਿਦੇਸ਼ ਨੀਤੀ ਦੇ ਮੁੱਦੇ ’ਤੇ ਕਾਫ਼ੀ ਵਾਦ-ਵਿਵਾਦ ਦੇਖਣ ਨੂੰ ਮਿਲਿਆ। ਇਹ ਨੋਕ-ਝੋਕ ਇੰਨੀ ਤਿੱਖੀ ਸੀ ਕਿ ਇੱਕ ਵੇਲੇ ਤਾਂ ਦੋਵੇਂ 30 ਸੈਕੰਡ ਤੋਂ ਵੱਧ ਸਮੇਂ ਤੱਕ ਇੱਕ ਦੂਜੇ ’ਤੇ ਚੀਕਦੇ ਰਹੇ ਅਤੇ ਇੱਕ-ਦੂਜੇ ’ਤੇ ਉਂਗਲੀਆਂ ਚੁੱਕਦੇ ਰਹੇ। ਅਮਰੀਕਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਮੂਲ ਦੇ ਦੋ ਉਮੀਦਵਾਰਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਪਹਿਲੀ ਪ੍ਰਾਇਮਰੀ ਬਹਿਸ ਦੌਰਾਨ ਮੰਝ ਸਾਂਝਾ ਕੀਤਾ ਹੋਵੇ ਅਤੇ ਦੋਹਾਂ ਦਰਮਿਆਨ ਅਜਿਹੇ ਹਾਲਤ ਬਣ ਗਏ ਹੋਣ।
ਦੱਖਣੀ ਕੈਰੋਲਿਨਾ ਦੇ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵਿਦੇਸ਼ ਮਾਮਲਿਆਂ ’ਚ ਉਨ੍ਹਾਂ ਦੀ ਸਮਰੱਥਾ ਦੀ ਕਮੀ ਅਤੇ ਰੂਸ ਪ੍ਰਤੀ ਉਨ੍ਹਾਂ ਦੇ ਰਵੱਈਏ ਲਈ ਕਰੋੜਪਤੀ ਕਾਰੋਬਾਰੀ ਵਿਵੇਕ ਰਾਮਾਸਵਾਮੀ ਦੀ ਆਲੋਚਨਾ ਕੀਤੀ। ਬਹਿਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਗੱਲਬਾਤ ਤੋਂ ਵਿਦੇਸ਼ ਨੀਤੀ ’ਤੇ ਉਨ੍ਹਾਂ ਦੇ ਮਤਭੇਤ ਸਪਸ਼ਟ ਹੋ ਗਏ ਸਨ। ਹੈਲੀ ਨੇ ਬਹਿਸ ਦੌਰਾ ਰਾਮਾਸਵਾਮੀ ’ਤੇ ਅਮਰੀਕਾ ਦੇ ਦੁਸ਼ਮਣਾਂ ਦਾ ਪੱਖ ਲੈਣ ਅਤੇ ਸਹਿਯੋਗੀਆਂ ਨੂੰ ਛੱਡਣ ਦੇ ਦੋਸ਼ ਲਾਏ। ਇਹ ਆਲੋਚਨਾ ਰਾਮਾਸਵਾਮੀ ਦੇ ਇਸ ਦਾਅਵੇ ਦੇ ਜਵਾਬ ਸੀ ਕਿ ਰੂਸ ਨਾਲ ਲੜਾਈ ’ਚ ਯੂਕਰੇਨ ਨੂੰ ਬਹੁਤ ਘੱਟ ਸਮਰਥਨ ਮਿਲਿਆ ਸੀ। ਸੰਯੁਕਤ ਰਾਸ਼ਟਰ ’ਚ ਸਾਬਕਾ ਅਮਰੀਕੀ ਰਾਜਦੂਤ ਹੈਲੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਲਈ ਦਰਸ਼ਕਾਂ ਦੇ ਸਾਹਮਣੇ ਰਾਮਸਵਾਮੀ ਦੀ ਤਿੱਖੀ ਆਲੋਚਨਾ ਕੀਤੀ।
ਉਨ੍ਹਾਂ ਨੇ ਆਪਣੇ ਕਾਲਪਨਿਕ ਸਰਕਾਰ ਦੇ ਤਹਿਤ ਅਮਰੀਕਾ ਦੀ ਸੁਰੱਖਿਆ ਲਈ ਵੀ ਚਿੰਤਾ ਪ੍ਰਗਟਾਈ। ਜਦੋਂ ਨਿੱਕੀ ਹੈਲੀ ਝੂਠਾ, ਝੂਠਾ ਕਹਿ ਰਹੀ ਤਾਂ ਰਾਮਾਸਵਾਮੀ ਨੇ ਉਨ੍ਹਾਂ ਨੂੰ ਟੋਕਦੇ ਅਤੇ ਜਵਾਬ ’ਚ ਇਹ ਕਹਿੰਦੇ ਨਜ਼ਰ ਆਏ ਕਿ ਉਹ ਉਨ੍ਹਾਂ ਵਿਰੁੱਧ ਇਹ ਝੂਠ ਫੈਲਾਅ ਰਹੀ ਹੈ।