ਸੜਕ ’ਤੇ ਚੱਲਦੀ ਕਾਰ ਬਣ ਜਾਵੇਗੀ ਏਅਰਕ੍ਰਾਫਟ!, ਪੇਸ਼ ਹੋਈ ਹਵਾ ’ਚ ਉੱਡਣ ਵਾਲੀ ਕਾਰ

Las Vegas- ਸੜਕ ਰਾਹੀਂ ਸਫਰ ਕਰਦੇ ਸਮੇਂ ਕਈ ਵਾਰ ਤੁਸੀਂ ਘੰਟਿਆਂ ਬੱਧੀ ਟਰੈਫਿਕ ਜਾਮ ਦਾ ਸਾਹਮਣਾ ਕੀਤਾ ਹੋਵੇਗਾ। ਅਜਿਹੀ ਸਥਿਤੀ ’ਚ ਬੰਦਾ ਸੋਚਦਾ ਹੈ ਕਿ ਕਾਸ਼ ਗੱਡੀ ਦੇ ਖੰਭ ਹੁੰਦੇ ਅਤੇ ਅਚਾਨਕ ਇੱਕ ਬਟਨ ਦਬਾਉਣ ਨਾਲ ਕਾਰ ਜਾਮ ’ਚੋਂ ਉੱਡ ਜਾਵੇ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਤੁਹਾਡੀ ਕਲਪਨਾ ਜਲਦੀ ਹੀ ਸੱਚ ਹੋਣ ਵਾਲੀ ਹੈ।
ਅਸਲ ’ਚ ਅਮਰੀਕਾ ਦੇ ਲਾਸ ਵੇਗਾਸ ’ਚ ਹੋ ਰਹੇ CES 2024 ’ਚ ਚੀਨੀ ਟੈਕ ਕੰਪਨੀ Xpeng AeroHT ਨੇ ਫਲਾਇੰਗ ਕਾਰ ਦਾ ਕੰਸੈਪਟ ਵਰਜ਼ਨ ਪੇਸ਼ ਕੀਤਾ ਹੈ, ਜੋ ਘੱਟ ਉਚਾਈ ’ਤੇ ਉੱਡਣ ਵਾਲੀ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਹੈ।
ਹੁਣ ਜੇਕਰ Xpeng AeroHT ਫਲਾਇੰਗ ਕਾਰ ਜਾਮ ’ਚ ਫਸ ਜਾਂਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਹ ਫਲਾਇੰਗ ਕਾਰ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। ਇਸ ਲਈ, ਟਰੈਫਿਕ ਜਾਮ ’ਚ ਫਸੇ ਹੋਣ ਦੇ ਬਾਵਜੂਦ ਵੀ ਇਸ ਕਾਰ ਨੂੰ ਟੇਕ ਆਫ ਕਰਨ ’ਚ ਕੋਈ ਵੀ ਦਿੱਕਤ ਨਹੀਂ ਹੋਵੇਗੀ। ਇਹ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਇਲਟ ਹੈ। ਇਹ ਵਰਟੀਕਲ ਟੇਕਆਫ ਅਤੇ ਲੈਂਡਿੰਗ ਕਰ ਸਕਦੀ ਹੈ। Xpeng AeroHT ਨੇ ਇਸ ਕਾਰ ਨੂੰ ਡਿਜ਼ਾਈਨ ਕੀਤਾ ਹੈ।
Xpeng AeroHT ਨੇ ਫਲਾਇੰਗ ਕਾਰ ਦਾ ਅਧਿਕਾਰਤ ਵੀਡੀਓ ਜਾਰੀ ਕੀਤਾ ਹੈ। ਕੰਪਨੀ ਇਸ ਕਾਰ ਨੂੰ 2013 ਤੋਂ ਤਿਆਰ ਕਰ ਰਹੀ ਹੈ। ਵੀਡੀਓ ’ਚ ਕੰਪਨੀ ਨੇ ਪਹਿਲੀ ਫਲਾਇੰਗ ਕਾਰ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਸ ਕਾਰ ਨੂੰ ਕਿਵੇਂ ਵਿਕਸਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕXpeng AeroHT ਫਲਾਇੰਗ ਕਾਰ ਦੀ ਬੁਕਿੰਗ 2025 ਤੋਂ ਸ਼ੁਰੂ ਹੋਵੇਗੀ ਅਤੇ ਇਸ ਕਾਰ ਨੂੰ ਸਭ ਤੋਂ ਪਹਿਲਾਂ ਚੀਨ ’ਚ ਲਾਂਚ ਕੀਤਾ ਜਾਵੇਗਾ।